ਕੋਹਾੜਾ /ਸਾਹਨੇਵਾਲ, (ਬੂਟਾ ਕੋਹਾੜਾ ) –
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਸਾਬਕਾ ਕੌਂਸਲਰ ਪਾਲ ਸਿੰਘ ਗਰੇਵਾਲ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵੇਂ ਪਾਰਟੀਆਂ ਨੇ ਪੰਜਾਬ ਦੀ ਜਨਤਾ ਨਾਲ ਕੇਵਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੋਟ ਚੋਰੀ ਦੇ ਜ਼ਰੀਏ ਲੋਕਤੰਤਰ ਨਾਲ ਖਿਲਵਾਰ ਕਰਨ ਵਾਲੀ ਇਹ ਪਾਰਟੀ ਅੱਜ ਬੇਨਕਾਬ ਹੋ ਰਹੀ ਹੈ।ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸਿੱਖਿਆ, ਸਿਹਤ ਤੇ ਵਿਕਾਸ ਦੇ ਖਾਲੀ ਵਾਅਦਿਆਂ ਨਾਲ ਭਰਮਾਇਆ ਪਰ ਹਕੀਕਤ ਵਿੱਚ ਨਾ ਤਾਂ ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਬਦਲੀ ਹੈ ਅਤੇ ਨਾ ਹੀ ਲੋਕਾਂ ਦੇ ਮੁੱਖ ਮੁੱਦੇ ਹੱਲ ਹੋਏ ਹਨ।
ਉੱਥੇ ਹੀ ਭਾਜਪਾ ਨੇ ਪੰਜਾਬ ਵਿੱਚ ਕੇਵਲ ਧ੍ਰੁਵੀਕਰਨ ਦੀ ਰਾਜਨੀਤੀ ਕੀਤੀ ਅਤੇ ਕਿਸਾਨਾਂ ਤੋਂ ਲੈ ਕੇ ਮਜ਼ਦੂਰਾਂ ਤੱਕ ਹਰ ਵਰਗ ਨਾਲ ਧੋਖਾ ਕੀਤਾ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਖਿਲਾਫ ਵੋਟ ਚੋਰੀ ਦੇ ਉਜਾਗਰ ਹੋਏ ਮਾਮਲੇ ਲੋਕਤੰਤਰ ਦੀ ਜੜ੍ਹਾਂ ਹਿਲਾ ਰਹੇ ਹਨ, ਜਿਸ ਦਾ ਪਰਦਾਫਾਸ਼ ਕਰਨ ਵਿੱਚ ਕਾਂਗਰਸ ਅੱਗੇ ਆਈ ਹੈ। ਗਰੇਵਾਲ ਨੇ ਕਿਹਾ ਕਿ ਜਨਤਾ ਹੁਣ ਸਾਫ਼ ਤੌਰ ‘ਤੇ ਸਮਝ ਚੁੱਕੀ ਹੈ ਕਿ ਕਾਂਗਰਸ ਹੀ ਉਹ ਤਾਕਤ ਹੈ ਜੋ ਪੰਜਾਬ ਨੂੰ ਵਿਕਾਸ, ਰੋਜ਼ਗਾਰ ਅਤੇ ਭਾਈਚਾਰੇ ਦੀ ਏਕਤਾ ਵੱਲ ਲੈ ਕੇ ਜਾ ਸਕਦੀ ਹੈ।ਉਨ੍ਹਾਂ ਸਪਸ਼ਟ ਕਿਹਾ ਕਿ ਆਉਣ ਵਾਲੇ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਫ਼ਰਜ਼ੀ ਚਿਹਰਿਆਂ ਤੋਂ ਮੁੰਹ ਮੋੜ ਕੇ ਕਾਂਗਰਸ ਨੂੰ ਮਜ਼ਬੂਤ ਕਰਨਗੇ, ਤਾਂ ਜੋ ਪੰਜਾਬ ਦੀ ਜ਼ਮੀਨ ਤੇ ਲੋਕਤੰਤਰ ਨੂੰ ਬਚਾਇਆ ਜਾ ਸਕੇ।
Leave a Reply